Friday, May 30, 2025
 
BREAKING NEWS
ਚੰਡੀਗੜ੍ਹ ਵਿੱਚ ਕਾਂਸਟੇਬਲ ਨੇ ਰਿਵਾਲਵਰ ਨਾਲ ਖੁਦ ਨੂੰ ਮਾਰੀ ਗੋਲੀਮੁਕਤਸਰ ਵਿੱਚ ਫਿਰ ਧਮਾਕੇ ਕਾਰਨ ਇਮਾਰਤ ਡਿੱਗੀਅਮਰੀਕੀ ਵੀਜ਼ਾ 'ਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਵੱਡੀ ਰਾਹਤ, ਟਰੰਪ ਪ੍ਰਸ਼ਾਸਨ ਨੇ ਮੁਅੱਤਲੀ ਦੇ ਫੈਸਲੇ 'ਤੇ ਅਪਡੇਟ ਦਿੱਤਾਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (30 ਮਈ 2025)बरनाला पुलिस द्वारा नशीले पदार्थों के खिलाफ कासौ अभियान जारीਜਸਟਿਸ ਯਸ਼ਵੰਤ ਵਰਮਾ ਵਿਰੁੱਧ ਮਹਾਂਦੋਸ਼ ਹੀ ਇੱਕੋ ਇੱਕ ਰਸਤਾ, ਕਿਵੇਂ ਅੱਗੇ ਵਧੇਗੀ ਹਟਾਉਣ ਦੀ ਪ੍ਰਕਿਰਿਆपंजाब में 1 जून से घल्लूघारा सप्ताह से पहले खालिस्तान जिंदाबाद के नारे लिखे गएਮੁੱਲਾਂਪੁਰ ਵਿੱਚ IPL ਐਲੀਮੀਨੇਟਰ- ਰਾਇਲ ਚੈਲੇਂਜਰਸ- ਪੰਜਾਬ ਦਾ ਮੁਕਾਬਲਾ ਅੱਜਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (29 ਮਈ 2025)महाराष्ट्र के मुख्यमंत्री देवेंद्र फडणवीस की गरिमामयी उपस्थिति में हुआ शुभारंभ

ਪੰਜਾਬ

ਬਿਕਰਮ ਸਿੰਘ ਮਜੀਠੀਆ ਨੇ ਕੌਂਸਲਰ ਹਰਜਿੰਦਰ ਸਿੰਘ ਦੇ ਕਤਲ ਨੂੰ ਗੈਂਗਸਟਰਵਾਦ ਦੁਸ਼ਮਣੀ ਵਜੋਂ ਪੇਸ਼ ਕਰਨ ’ਤੇ ਅੰਮ੍ਰਿਤਸਰ ਪੁਲਿਸ ਦੀ ਕੀਤੀ ਨਿਖੇਧੀ

May 27, 2025 06:52 AM

ਬਿਕਰਮ ਸਿੰਘ ਮਜੀਠੀਆ ਨੇ ਕੌਂਸਲਰ ਹਰਜਿੰਦਰ ਸਿੰਘ ਦੇ ਕਤਲ ਨੂੰ ਗੈਂਗਸਟਰਵਾਦ ਦੁਸ਼ਮਣੀ ਵਜੋਂ ਪੇਸ਼ ਕਰਨ ’ਤੇ ਅੰਮ੍ਰਿਤਸਰ ਪੁਲਿਸ ਦੀ ਕੀਤੀ ਨਿਖੇਧੀ

 

 

ਕਿਹਾ ਕਿ ਇਹ ਕਾਤਲ ਵਿਧਾਇਕ ਹਰਭਜਨ ਸਿੰਘ ਈ ਟੀ ਓ ਦੀ ਪੁਸ਼ਤਪਨਾਹੀ ਹੇਠ ਜ਼ਹਿਰੀਲੀ ਸ਼ਰਾਬ ਤੇ ਨਸ਼ਾ ਤਸਕਰੀ ਵਿਚ ਵੀ ਸ਼ਾਮਲ

 

 


ਅੰਮ੍ਰਿਤਸਰ, 26 ਮਈ
: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਅੰਮ੍ਰਿਤਸਰ ਪੁਲਿਸ ਵੱਲੋਂ ਅਕਾਲੀ ਦਲ ਦੇ ਕੌਂਸਲਰ ਹਰਜਿੰਦਰ ਸਿੰਘ  ਦੇ ਕਤਲ ਨੂੰ ਗੈਂਗਸਟਰਵਾਦ ਦੁਸ਼ਮਣੀ ਵਜੋਂ ਪੇਸ਼ ਕਰਨ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਅਸਲੀਅਤ ਇਹ ਹੈ ਕਿ ਇਹ ਕਾਤਲ ਸਥਾਨਕ ਪੁਲਿਸ ਤੇ ਜੰਡਿਆਲਾ ਗੁਰੂ ਦੇ ਆਮ ਆਦਮੀ ਪਾਰਟੀ (ਆਪ) ਵਿਧਾਇਕ ਹਰਭਜਨ ਸਿੰਘ ਈ ਟੀ ਓ ਦੀ ਸਰਗਰਮ ਮਦਦ ਨਾਲ ਜ਼ਹਿਰੀਲੀ ਸ਼ਰਾਬ ਤੇ ਨਸ਼ਿਆਂ ਦੇ ਕਾਰੋਬਾਰ ਵਿਚ ਲੱਗੇ ਹੋਏ ਹਨ।

 


ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ 8 ਘੰਟਿਆਂ ਵਿਚ ਹੀ ਕਤਲ ਕੇਸ ਦੀ ਗੁੱਥੀ ਸੁਲਝਾਉਣ ਦਾ ਮਖੌਲ ਵੀ ਉਡਾਇਆ। ਉਹਨਾਂ ਕਿਹਾ ਕਿ ਜਦੋਂ 19 ਫਰਵਰੀ ਨੂੰ ਹਰਜਿੰਦਰ ’ਤੇ ਹਮਲਾ ਹੋਇਆ ਤਾਂ ਉਸ ਵੇਲੇ ਪੁਲਿਸ ਕਿਥੇ ਸੀ ? ਉਹਨਾਂ ਕਿਹਾ ਕਿ ਇਹਨਾਂ ਹੀ ਲੋਕਾਂ ਨੇ 7 ਮਿੰਟਾਂ ਤੱਕ ਉਹਨਾਂ ਦੀ ਰਿਹਾਇਸ਼ ’ਤੇ ਗੋਲੀਬਾਰੀ ਕੀਤੀ ਪਰ ਪੁਲਿਸ ਨੇ ਕੱਖ ਨਹੀਂ ਕੀਤਾ। ਉਹਨਾਂ ਕਿਹਾ ਕਿ ਹਰਜਿੰਦਰ ਵੱਲੋਂ ਐਸ ਐਚ ਓ ਹਰਚੰਦ ਸਿੰਘ ਨੂੰ ਕੀਤੀਆਂ ਅਪੀਲਾਂ ਦਾ ਵੀ ਕੋਈ ਅਸਰ ਨਹੀਂ ਹੋਇਆ ਤੇ ਐਸ ਐਚ ਓ ਨੇ ਇਹ ਆਖ ਦਿੱਤਾ ਕਿ ਉਹ ਮਾਮਲੇ ਵਿਚ ਕੁਝ ਨਹੀਂ ਕਰ ਸਕਦੇ ਕਿਉਂਕਿ ਆਪ ਵਿਧਾਇਕ ਦਾ ਦਬਾਅ ਹੈ।

 


ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਹਰਜਿੰਦਰ ਸਿੰਘ ਆਪ ਆਗੂਆਂ ਤੇ ਗੈਂਗਸਟਰਾਂ ਵਿਚਾਲੇ ਗੰਢਤੁੱਪ ਦਾ ਸ਼ਿਕਾਰ ਹੋ ਗਏ ਹਨ। ਉਹਨਾਂ ਕਿਹਾ ਕਿ ਜੇਕਰ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਹੁੰਦੀ ਅਤੇ ਹਰਜਿੰਦਰ ਵੱਲੋਂ ਜੰਡਿਆਲਾ ਗੁਰੂ ਦੇ ਸਬ ਇੰਸਪੈਕਟਰ ਤੋਂ ਲੈ ਕੇ ਐਸ ਐਸ ਪੀ ਤੱਕ ਕੀਤੀਆਂ ਸ਼ਿਕਾਇਤਾਂ ਦੇ ਮਾਮਲੇ ਵਿਚ ਕਾਰਵਾਈ ਕੀਤੀ ਹੁੰਦੀ ਤਾਂ ਉਹ ਅੱਜ ਜਿਉਂਦੇ ਹੁੰਦੇ। ਉਹਨਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਹਮਲਾਵਰਾਂ ਨੇ ਹਰਜਿੰਦਰ ’ਤੇ ਹਮਲੇ ਦੀ ਜ਼ਿੰਮੇਵਾਰੀ ਲਈ ਪਰ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।

 


ਸਰਦਾਰ ਮਜੀਠੀਆ ਨੇ ਇਹ ਵੀ ਦੱਸਿਆ ਕਿ ਕਿਵੇਂ ਇਸ ਸ਼ਹਿਰ ਵਿਚ ਹੁਣ ਤੱਕ ਇਕ ਮਹੀਨੇ ਵਿਚ 30 ਕਤਲ ਹੋ ਗਏ ਹਨ ਜਿਸ ਤੋਂ ਸਪਸ਼ਟ ਹੈ ਕਿ ਜ਼ਿਲ੍ਹੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਚੁੱਕੀ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਕਿਵੇਂ ਇਕ ਸਕੂਟਰ ਚਲਾਉਣ ਵਾਲੇ ਨੂੰ ਭੀੜੀ ਗਲੀ ਵਿਚ ਨੇੜਿਓਂ ਗੋਲੀ ਮਾਰ ਦਿੱਤੀ ਗਈ। ਉਹਨਾਂ ਕਿਹਾ ਕਿ ਛੇਹਰਟਾ ਸਾਹਿਬ ਗੁਰਦੁਆਰਾ ਸਾਹਿਬ ਦੇ ਨੇੜੇ ਹਰਜਿੰਦਰ ਨੂੰ ਵੀ ਭੀੜ ਭਾੜ ਇਲਾਕੇ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਇਸ ਘਟਨਾ ਵਿਚ ਹੋਰ ਲੋਕਾਂ ਦੀ ਜਾਨ ਵੀ ਜਾ ਸਕਦੀ ਸੀ।

 


ਉਹਨਾਂ ਨੇ ਇਹ ਵੀ ਸਵਾਲ ਕੀਤਾ ਕਿ ਪੁਲਿਸ ਅਜਿਹੀਆਂ ਘਟਨਾਵਾਂ ਟਾਲਣ ਵਾਸਤੇ ਕੀ ਕਰ ਰਹੀ ਸੀ ? ਉਹਨਾਂ ਕਿਹਾ ਕਿ ਪੁਲਿਸ ਘਟਨਾ ਵਾਪਰਨ ਦੇ ਮਗਰੋਂ ਹੀ ਜਾਗਦੀ ਹੈ ਤੇ ਫਿਰ ਕੇਸ ਹੱਲ ਕਰਨ ਜਾਂ ਪੀੜਤਾਂ ਨੂੰ ਬਦਨਾਮ ਕਰਨ ਦਾ ਕੰਮ ਕਰਦੀ ਹੈ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

ਮੁਕਤਸਰ ਵਿੱਚ ਫਿਰ ਧਮਾਕੇ ਕਾਰਨ ਇਮਾਰਤ ਡਿੱਗੀ

बरनाला पुलिस द्वारा नशीले पदार्थों के खिलाफ कासौ अभियान जारी

ਜਸਟਿਸ ਯਸ਼ਵੰਤ ਵਰਮਾ ਵਿਰੁੱਧ ਮਹਾਂਦੋਸ਼ ਹੀ ਇੱਕੋ ਇੱਕ ਰਸਤਾ, ਕਿਵੇਂ ਅੱਗੇ ਵਧੇਗੀ ਹਟਾਉਣ ਦੀ ਪ੍ਰਕਿਰਿਆ

पंजाब में 1 जून से घल्लूघारा सप्ताह से पहले खालिस्तान जिंदाबाद के नारे लिखे गए

Punjab : 16 ਜ਼ਿਲ੍ਹਿਆਂ ਵਿੱਚ ਮੀਂਹ ਦੀ ਚੇਤਾਵਨੀ

ਮਜੀਠਾ ਰੋਡ ਬਾਈਪਾਸ 'ਤੇ ਧਮਾਕਾ: ਸਕ੍ਰੈਪ ਡੀਲਰ ਦੀ ਮੌਤ, ਬੰਬ ਖੋਲ੍ਹਣ ਦੌਰਾਨ ਹੋਇਆ ਹਾਦਸਾ

ਮਜੀਠਾ ਰੋਡ ਬਾਈਪਾਸ 'ਤੇ ਧਮਾਕਾ: ਸਕ੍ਰੈਪ ਡੀਲਰ ਦੀ ਮੌਤ, ਬੰਬ ਖੋਲ੍ਹਣ ਦੌਰਾਨ ਹੋਇਆ ਹਾਦਸਾ

सांसद गुरमीत सिंह मीते ने गांव संघेडा में सब-माइनर का उद्घाटन किया

बरनाला पुलिस ने बालियां छीनने के आरोप में दो आरोपियों को किया गिरफ्तार

ਲੁਧਿਆਣਾ ਜ਼ਿਮਨੀ ਚੋਣ ਦੀ ਤਾਰੀਖ਼ ਦਾ ਐਲਾਨ

 
 
 
 
Subscribe